Punjabi

ਵਨਅਮੇਰੀਕਾ ਬਾਰੇ

ਉਦੇਸ਼
ਵਨਅਮੇਰੀਕਾ ਪ੍ਰਮੁੱਖ ਸਹਿਯੋਗੀਆਂ ਦੇ ਸਹਿਯੋਗ ਨਾਲ ਅਪ੍ਰਵਾਸੀ ਸਮੁਦਾਇਆਂ ਵਿੱਚ ਸ਼ਕਤੀ ਦਾ ਨਿਰਮਾਣ ਕਰਕੇ ਲੋਕਤੰਤਰ ਅਤੇ ਇਨਸਾਫ ਦੇ ਬੁਨਿਆਦੀ ਸਿਧਾਂਤਾਂ ਨੂੰ ਸਥਾਨਕ, ਰਾਜਸੀ ਅਤੇ ਰਾਸ਼ਟਰੀ ਪੱਧਰਾਂ ਤੇ ਅੱਗੇ ਵਧਾਉਂਦਾ ਹੈ।
ਪਿਛੋਕਡ਼
ਵਨਅਮੇਰੀਕਾ ਦਾ ਨਿਰਮਾਣ ਪਰਤੱਖ ਤੌਰ ਤੇ 11 ਸਤੰਬਰ 2001 ਤੋਂ ਬਾਅਦ ਅਰਬਾਂ, ਮੁਸਲਮਾਨਾਂ ਅਤੇ ਦੱਖਣੀ ਏਸ਼ੀਆਈ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਨਫਰਤ ਭਰੇ ਜੁਰਮ ਅਤੇ ਪੱਖਪਾਤ ਦੇ ਹੁੰਗਾਰੇ ਵਜੋਂ ਕੀਤਾ ਗਿਆ ਸੀ। ਉਸ ਸਮੇਂ ਹੇਟ ਫਰੀ ਜੋਨ ਨਾਮਕ ਸੰਸਥਾ ਭਿੰਨ ਭਿੰਨ ਜਾਤੀਆਂ ਦੇ ਸਮੁਦਾਇਆਂ ਵਿੱਚ ਹਮਾਇਤ ਨਾਲ ਇੱਕ ਸੰਗਠਨ ਤੱਕ ਫੈਲ ਗਈ। ਵਨਅਮੇਰੀਕਾ ਹੁਣ ਪ੍ਰਵਾਸੀ, ਨਾਗਰਿਕ ਅਤੇ ਮਨੁੱਖੀ ਅਧਿਕਾਰਾਂ ਦੀ ਮੁੱਖ ਸ਼ਕਤੀ ਵਜੋਂ ਵਿਕਸਤ ਹੋ ਗਿਆ ਹੈ।

ਨਿਸ਼ਾਨੇ
ਵਨਅਮੇਰੀਕਾ ਦੇ ਉਦੇਸ਼ ਨੂੰ ਪ੍ਰਾਪਤ ਕਰਨ ਲਈ, ਸਾਡੇ ਪੰਜ ਮੁਢਲੇ ਨਿਸ਼ਾਨੇ ਹਨ:

ਨਾਗਰਿਕ ਜੀਵਨ ਵਿੱਚ ਪ੍ਰਵਾਸੀਆਂ ਦੀ ਭਾਈਵਾਲੀ ਨੂੰ ਵਧਾੳਣਾ ਅਤੇ ਵਿਕਸਤ ਕਰਨਾ;

ਸਥਾਨਕ ਅਤੇ ਰਾਸ਼ਟਰੀ ਤੌਰ ਤੇ ਪ੍ਰਵਾਸੀ ਸਮੁਦਾਇਆਂ ਲਈ ਹਾਂ ਪੱਖੀ ਨੀਤੀ ਤਬਦੀਲੀਆਂ ਦੀ ਜਿੱਤਸਥਾਨਕ ਅਤੇ ਰਾਸ਼ਟਰੀ ਤੌਰ ਤੇ ਪ੍ਰਵਾਸੀ ਸਮੁਦਾਇਆਂ ਲਈ ਜਨਤਕ ਵਾਤਾਵਰਣ ਵਿੱਚ ਸੁਧਾਰ ਕਰਨਾ;

4.ਤਬਦੀਲੀ ਦੀ ਅਗਵਾਈ ਅਤੇ ਹਿਮਾਇਤ ਕਰਨ ਲਈ ਸਾਰੇ ਪਰਦੇਸ਼ ਵਿੱਚ ਪ੍ਰਵਾਸੀ ਸੰਸਥਾਵਾਂ ਦੀ ਸਮਰੱਥਾ ਨੂੰ ਅੱਗੇ ਵਧਾੳਣਾ;

5. 

ਆਪਣੇ ਉਦੇਸ਼ ਨੂੰ ਪ੍ਰਭਾਵੀ ਤੌਰ ਤੇ, ਕੁਸ਼ਲਤਾਪੂਰਵਕ ਅਤੇ ਸਥਿਰਤਾ ਨਾਲ ਹਾਸਲ ਕਰਨ ਲਈ ਵਨਅਮੇਰੀਕਾ ਦੀ ਸੰਸਥਾਈ ਸਮਰੱਥਾ ਨੂੰ ਵਧਾਉਣਾ;

ਵਨਅਮੇਰੀਕਾ ਅਜਿਹੇ ਬੁਨਿਆਦੀ ਪੂਰਵ-ਕਥਿਤ ਤੱਥ ਦੇ ਤਹਿਤ ਚੱਲ ਰਿਹਾ ਹੈ ਕਿ ਇਕੱਠੇ ਬੋਲੀਆਂ ਗਈਆਂ ਆਵਾਜਾਂ ਸ਼ਕਤੀਸ਼ਾਲੀ ਹੁੰਦੀਆਂ ਹਨਇਸ ਲਈ ਹੀ ਅਸੀਂ ਪ੍ਰਵਾਸੀ ਸਮੁਦਾਇਆਂ ਅਤੇ ਮੁੱਖਧਾਰਾ ਸਮੁਦਾਇਆਂ ਵਿੱਚ ਮੇਲ ਕਰਾਉਣ ਲਈ ਕੰਮ ਕਰਦੇ ਹਾਂਭਾਵੇਂ ਕਿ ਨੀਤੀਆਂ ਦਾ ਬੋਝ, ਜੋ ਸੰਵਿਧਾਨਕ ਅਤੇ ਨਾਗਰਿਕ ਅਧਿਕਾਰਾਂ ਨੂੰ ਨਸ਼ਟ ਕਰ ਦਿੰਦੀਆਂ ਹਨ, ਪ੍ਰਵਾਸੀ ਸਮੁਦਾਇਆਂ ਤੇ ਮੁੱਢਲੇ ਤੌਰ ਤੇ ਪੈ ਰਿਹਾ ਹੈ ਅਤੇ ਅਸੀਂ ਜਾਣਦੇ ਹਾਂ ਕਿ ਇਸ ਵਜੋਂ ਸਾਰੇ ਲੋਕ ਪ੍ਰਭਾਵਤ ਹੋ ਰਹੇ ਹਨ

ਸਾਨੂੰ ਸੰਪਰਕ ਕਰੋ

ਦਫਤਰ ਸਥਾਨ ਅਤੇ ਚਿੱਠੀ ਪੱਤਰ ਦਾ ਪਤਾ
ਵਨਅਮਰੀਕਾ, ਸਾਰਿਆਂ ਲਈ ਇਨਸਾਫ ਨਾਲView Larger Map

ਫੋਨ:206-723-2203
ਫੈਕਸ: 206-826-0423
info@weareoneamerica.org


ਸ਼ਾਮਲ ਹੋਵੋ

ਮੈਂਬਰ ਬਣੋ
ਲੋਕਤੰਤਰ, ਇਨਸਾਫ ਅਤੇ ਮਨੁੱਖੀ ਅਧਿਕਾਰਾਂ ਦੇ ਸਿਧਾਤਾਂ ਨੂੰ ਵਿਕਸਤ ਕਰਨ ਲਈ ਅੰਦੋਲਨ ਦੇ ਮੈਂਬਰ ਬਣੋ।
ਸਾਰਿਆਂ ਲਈ ਇਨਸਾਫ ਨੂੰ ਯਕੀਨੀ ਬਣਾਉਣ ਵਾਸਤੇ ਸਾਡੇ ਦੇਸ਼ ਨੂੰ ਅੱਗੇ ਵਧਾਉਣ ਲਈ ਸੰਯੁਕਤ ਸਕਤੀ ਦਾ ਨਿਰਮਾਣ
ਕਰਨ ਵਿੱਚ ਮਦਦ ਕਰੋ!
ਵਿਅਤਕੀਗਤ ਮੈਂਬਰਸ਼ਿਪਾਂ ਸਿਰਫ $20 ਸਲਾਨਾ ਤੋਂ ਸ਼ੁਰੂ ਹੁੰਦੀਆਂ ਹਨ।
ਆਪਣੀ ਕਹਾਣੀ ਸਾਂਝੀ ਕਰੋ
ਕੀ ਤੁਹਾਡੀ ਕੋਈ ਨਿਜੀ ਪ੍ਰਵਾਸੀ ਕਹਾਣੀ ਹੈ ਜਿਸਨੂੰ ਤੁਸੀਂ ਵਿਆਪਕ ਪ੍ਰਵਾਸੀ ਸੁਧਾਰਾਂ ਨੂੰ ਵਧਾਵਾ ਦੇਣ ਲਈ ਸਾਂਝੀ ਕਰਨੀ
ਚਾਹੁੰਦੇ ਹੋ? ਵਨਅਮੇਰੀਕਾ ਆਪਣੇ ਸਟਾਫ ਦੁਆਰਾ ਇੰਟਰਵਿਊ ਲਿੱਤੇ ਜਾਣ ਲਈ ਸਮੁੱਚੇ ਵਾਸ਼ਿੰਗਟਨ ਪਰਦੇਸ਼ ਵਿੱਚ
ਜੋਰਦਾਰ ਪ੍ਰਵਾਸੀ ਕਹਾਣੀਆਂ ਵਾਲੇ ਸਮੁਦਾਇਕ ਸਦੱਸਾਂ ਦੀ ਭਾਲ ਕਰ ਰਿਹਾ ਹੈ। ਤੁਹਾਡੀ ਕਹਾਣੀ ਆਨਲਾਈਨ ਅਪਲੋਡ
ਕੀਤੀ ਜਾਵੇਗੀ ਅਤੇ ਮੁਢਲੇ ਪੱਧਰ ਤੇ ਪ੍ਰਵਾਸੀ ਸੁਧਾਰ ਅੰਦੋਲਨ ਲਈ ਆਵਾਜ਼ ਦੇ ਰੂਪ ਵਿੱਚ ਵਰਤੀ ਜਾਵੇਗੀ।
ਜੇਕਰ ਤੁਸੀਂ ਆਪਣੀ ਕਹਾਣੀ ਸਾਂਝੀ ਕਰਨੀ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਸੰਪਰਕ ਕਰੋ:
ਟੇਰੇਸਾ ਮੋਜ਼ੁਰ, ਕਮਿਊਨਿਕੇਸ਼ਨਜ਼ ਸਹਾਇਕ

ਸਵੈਸੇਵੀ
ਅਸੀਂ ਲਗਾਤਾਰ ਜੋਸ਼ ਭਰਪੂਰ ਸਮਰੱਥਕਾਂ ਦੀ ਭਾਲ ਕਰਦੇ ਹਾਂ ਜੋ ਆਪਣਾ ਸਮਾਂ ਵਿਕਾਸਸ਼ੀਲ ਪ੍ਰਵਾਸੀ ਅੰਦੋਲਨ ਲਈ
ਦੇਣਾ ਚਾਹੁੰਦੇ ਹਨ। ਇਸ ਵਿੱਚ ਸ਼ਾਮਲ ਹੋਣ ਲਈ, ਕਿਰਪਾ ਕਰਕੇ ਡੇਵਿਡ ਨਾਲ 206.723.2203 x 211 ਤੇ
ਸੰਪਰਕ ਕਰੋ ਜਾਂ ਉਸ ਨੂੰ ਇਸ ਪਤੇ ਤੇ ਈਮੇਲ ਕਰੋ: David@WeAreOneAmerica.org

ਉਪਰਾਲੇ

ਕਮਿਊਨਿਟੀ ਰਿਸੋਰਸ ਡਾਇਰੈਕਟਰੀ


Site by Fuse IQ