OneAmerica ਬਾਰੇ

OneAmerica ਬਾਰੇ

OneAmerica® ਵਾਸ਼ਿੰਗਟਨ ਸੂਬੇ ਵਿੱਚ ਪ੍ਰਵਾਸੀਆਂ ਅਤੇ ਸ਼ਰਣਾਰਥੀਆਂ ਦਾ ਸਭ ਤੋਂ ਵੱਡਾ ਵਕਾਲਤੀ ਸੰਗਠਨ ਹੈ, ਜੋ ਲਾਤੀਨੀ, ਅਫਰੀਕੀ ਅਤੇ ਏਸ਼ੀਆਈ ਸਮੇਤ ਵੱਖ-ਵੱਖ ਭਾਈਚਾਰਿਆਂ ਨੂੰ ਸੰਗਠਿਤ ਕਰਦਾ ਹੈ ਅਤੇ ਉਹਨਾਂ ਦੀ ਵਕਾਲਤ ਕਰਦਾ ਹੈ। OneAmerica, ਜਿਸਦਾ ਸ਼ੁਰੂ ਵਿੱਚ ਨਾਮ ਹੇਟ ਫ੍ਰੀ ਜ਼ੋਨ ਸੀ, ਦੀ ਸਥਾਪਨਾ 11 ਸਤੰਬਰ 2001 ਤੋਂ ਤੁਰੰਤ ਬਾਅਦ ਗੈਰ-ਗੋਰੇ ਪ੍ਰਵਾਸੀ ਭਾਈਚਾਰਿਆਂ, ਮੁੱਖ ਤੌਰ ‘ਤੇ ਮੁਸਲਮਾਨਾਂ, ਅਰਬ ਅਮਰੀਕੀਆਂ, ਪੂਰਬੀ ਅਫਰੀਕਨਾਂ ਅਤੇ ਦੱਖਣੀ ਏਸ਼ੀਆਈ ਲੋਕਾਂ ਵਿਰੁੱਧ ਤਿੱਖੀ ਪ੍ਰਤਿਕਿਰਿਆ, ਨਫ਼ਰਤ ਅਧਾਰਤ ਜੁਰਮ ਅਤੇ ਵਿਤਕਰੇ ‘ਤੇ ਧਿਆਨ ਦੇਣ ਲਈ ਕੀਤੀ ਗਈ ਸੀ।

ਅੱਜ, OneAmerica ਪ੍ਰਵਾਸੀ ਅਧਿਕਾਰਾਂ, ਸਿੱਖਿਆ, ਆਰਥਿਕ ਅਤੇ ਵਾਤਾਵਰਣਕ ਇਨਸਾਫ਼, ਵੋਟ ਪਾਉਣ ਦੇ ਹੱਕਾਂ, ਅਤੇ ਪ੍ਰਵਾਸੀਆਂ ਦੇ ਏਕੀਕਰਨ ਬਾਰੇ ਸੂਬਾਈ ਅਤੇ ਰਾਸ਼ਟਰੀ ਗਠਜੋੜਾਂ ਵਿੱਚ ਸਰਗਰਮ ਅਤੇ ਮੋਹਰੀ ਭੂਮਿਕਾ ਨਿਭਾਉਂਦਾ ਹੈ। ਸਾਡਾ ਮੰਨਣਾ ਹੈ ਕਿ ਗੈਰ-ਗੋਰੇ ਲੋਕਾਂ ਅਤੇ ਉਹਨਾਂ ਦੇ ਭਾਈਵਾਲਾਂ ਦੀ ਅਗਵਾਈ ਵਿੱਚ ਵਿਆਪਕ ਅਧਾਰ ਵਾਲੀਆਂ ਮੁਹਿੰਮਾਂ ਬਣਾਉਣ ਅਤੇ ਜਨ-ਸਧਾਰਨ ਭਾਈਚਾਰਕ ਸੰਗਠਨਾਂ ਵਿੱਚ ਬੁਨਿਆਦ ਰੱਖਣ ਨਾਲ ਜ਼ਿਆਦਾ ਨਿਆਂਇਕ, ਲੋਕਤੰਤਰੀ ਅਤੇ ਹਮਦਰਦ ਸਮਾਜ ਬਣੇਗਾ।

ਸਾਡਾ ਮਿਸ਼ਨ

OneAmerica ਮੁੱਖ ਭਾਈਵਾਲਾਂ ਨਾਲ ਸਹਿਯੋਗ ਵਿੱਚ ਪ੍ਰਵਾਸੀ ਭਾਈਚਾਰਿਆਂ ਅੰਦਰ ਤਾਕਤ ਦਾ ਨਿਰਮਾਣ ਕਰਕੇ ਸਥਾਨਕ, ਸੂਬਾਈ ਅਤੇ ਰਾਸ਼ਟਰੀ ਪੱਧਰਾਂ ‘ਤੇ ਲੋਕਤੰਤਰ ਅਤੇ ਨਿਆਂ ਦੇ ਬੁਨਿਆਦੀ ਸਿਧਾਂਤਾਂ ਨੂੰ ਅੱਗੇ ਲਿਜਾਉਂਦਾ ਹੈ।

ਸਾਡਾ ਸੁਪਨਾ

OneAmerica ਇੱਕ ਸ਼ਾਂਤਮਈ ਦੁਨੀਆ ਦੀ ਕਲਪਨਾ ਕਰਦਾ ਹੈ ਜਿੱਥੇ ਹਰੇਕ ਵਿਅਕਤੀ ਦੇ ਮਨੁੱਖੀ ਅਧਿਕਾਰਾਂ ਅਤੇ ਮਾਣ ਦਾ ਸਤਿਕਾਰ ਕੀਤਾ ਜਾਂਦਾ ਹੈ, ਜਿੱਥੇ ਭਾਈਚਾਰੇ ਭਿੰਨਤਾਵਾਂ ਨੂੰ ਸਮਝਦੇ ਹਨ ਅਤੇ ਨਿਆਂ ਅਤੇ ਬਰਾਬਰੀ ਲਈ ਇਕੱਠੇ ਖੜ੍ਹਦੇ ਹਨ, ਅਤੇ ਜਿੱਥੇ ਹਰੇਕ ਵਿਅਕਤੀ ਸਭ ਦੀ ਭਲਾਈ ਲਈ ਯੋਗਦਾਨ ਪਾਉਂਦਾ ਹੈ।

ਸਾਡੀ ਵਚਨਬੱਧਤਾ

ਸਾਡਾ ਸਵਾਗਤ ਕਰਨ ਵਾਲਾ ਅਤੇ ਸਿੱਖਣ ਵਾਲਾ ਭਾਈਚਾਰਾ ਹੈ ਅਤੇ ਬਹੁ-ਨਸਲੀ, ਬਹੁ-ਸਭਿਆਚਾਰਕ, ਨਸਲਵਾਦ-ਵਿਰੋਧ, ਕਈ ਪੀੜੀਆਂ ਨੂੰ ਸ਼ਾਮਲ ਕਰਨ ਵਾਲਾ ਸੰਗਠਨ ਬਣਾਉਣ ਲਈ ਗਹਿਰਾਈ ਤੱਕ ਵਚਨਬੱਧ ਹੈ, ਜੋ ਅੰਦਰੂਨੀ ਅਤੇ ਬਾਹਰੀ ਤੌਰ ‘ਤੇ ਮਨੁੱਖੀ ਅਧਿਕਾਰਾਂ ਅਤੇ ਨਸਲੀ ਬਰਾਬਰੀ ਦੇ ਬੁਨਿਆਦੀ ਆਦਰਸ਼ਾਂ ਨੂੰ ਬਰਕਰਾਰ ਰੱਖਦਾ ਹੈ। ਅਸੀਂ ਆਪਣੇ ਵਸੀਲਿਆਂ ਦੀ ਅਸਰਦਾਰ ਵਰਤੋਂ ਕਰਨ, ਆਪਣੇ ਕੰਮ ਦਾ ਮੁਲਾਂਕਣ ਕਰਨ, ਅਤੇ ਲਗਾਤਾਰ ਸੁਧਾਰ ਕਰਨ ਲਈ ਆਪਣੇ ਤਜਰਬਿਆਂ ਤੋਂ ਸਿੱਖਣ ਪ੍ਰਤੀ ਵੀ ਵਚਨਬੱਧ ਹਾਂ।

ਸਾਡਾ ਬਦਲਾਅ ਦਾ ਸਿਧਾਂਤ

ਸਾਡਾ ਬਦਲਾਅ ਦਾ ਸਿਧਾਂਤ ਗੈਰ-ਗੋਰੇ ਪ੍ਰਵਾਸੀ ਅਤੇ ਸ਼ਰਣਾਰਥੀ ਭਾਈਚਾਰਿਆਂ ਵਿੱਚ ਭਾਈਚਾਰਕ ਸੰਗਠਨ ਅਤੇ ਲੀਡਰਸ਼ਿਪ ਦੇ ਵਿਕਾਸ ਨਾਲ ਸ਼ੁਰੂ ਹੁੰਦਾ ਹੈ ਤਾਂ ਜੋ ਮਹੱਤਵਪੂਰਣ ਨੀਤੀਆਂ, ਵਿਹਾਰਾਂ, ਸੰਸਥਾਵਾਂ ਅਤੇ ਉਹਨਾਂ ਦੀ ਜ਼ਿੰਦਗੀ ਉੱਤੇ ਅਸਰ ਪਾਉਣ ਵਾਲੀਆਂ ਮੁਹਿੰਮਾਂ ਨੂੰ ਬਣਾਉਣ ਅਤੇ ਉਹਨਾਂ ਵਿੱਚ ਸੁਧਾਰ ਕਰਨ ਲਈ ਸਾਡੇ ਜਨ-ਸਧਾਰਨ ਆਗੂਆਂ ਲਈ ਨਾਗਰਿਕ ਅਤੇ ਸਿਆਸੀ ਥਾਂ ਬਣਾਈ ਜਾ ਸਕੇ। ਅਸੀਂ ਆਪਣੇ ਨਾਗਰਿਕ ਜੁੜਾਵ ਦੇ ਮਾਡਲ ਰਾਹੀਂ ਆਪਣੇ ਜਨ-ਸਧਾਰਨ ਆਗੂਆਂ ਅਤੇ ਮੈਂਬਰਾਂ ਨੂੰ ਨਿਸ਼ਾਨੇ ਵਾਲੇ ਭੂਗੋਲਿਕ ਭਾਈਚਾਰਿਆਂ ਨਾਲ ਜੋੜਦੇ ਹਾਂ: ਆਯੋਜਨ ਕਰਨਾ, ਅਗਵਾਈ ਦਾ ਵਿਕਾਸ, ਰਾਸ਼ਟਰੀਕਰਣ, ਵੋਟਰ ਰਜਿਸਟ੍ਰੇਸ਼ਨ, ਵੋਟਰ ਸਿੱਖਿਆ ਅਤੇ ਟਰਨ-ਆਊਟ (ਵੋਟਾਂ ਲਈ ਹਾਜ਼ਰੀ), ਨਿਯੁਕਤ ਕੀਤੇ ਅਤੇ ਚੁਣੇ ਹੋਏ ਅਹੁਦੇ ਲਈ ਉਮੀਦਵਾਰਾਂ ਨੂੰ ਤਿਆਰ ਕਰਨਾ, ਅਤੇ ਗੈਰ-ਗੋਰੇ ਲੋਕਾਂ ਦੀ ਅਗਵਾਈ ਵਾਲਾ ਪ੍ਰਸ਼ਾਸਨ।

ਅਸੀਂ ਆਪਣੇ ਮੈਂਬਰਾਂ ਦੀ ਸਹਾਇਤਾ ਕਰਦੇ ਹਾਂ ਕਿ ਉਹ ਸਥਾਨਕ, ਸੂਬਾਈ ਅਤੇ ਰਾਸ਼ਟਰੀ ਪੱਧਰ ‘ਤੇ ਰਣਨੀਤਿਕ ਮੁਹਿੰਮਾਂ ਦੀ ਅਗਵਾਈ ਕਰਨ ਅਤੇ ਇਹਨਾਂ ਮੁਹਿੰਮਾਂ ਵਿੱਚ ਮਹੱਤਵਪੂਰਨ ਹੁਨਰ ਅਤੇ ਸਮਰਥਾਵਾਂ – ਸਮੇਂ ਸਿਰ ਨੀਤੀ ਵਿਸ਼ਲੇਸ਼ਣ, ਰਣਨੀਤਿਕ ਸੰਚਾਰ, ਸਿਆਸੀ ਅਤੇ ਵਿਧਾਨਕ ਤਜਰਬੇ – ਲਿਆਉਣ। ਅਸੀਂ ਆਪਣੀ ਪਹੁੰਚ ਅਜਿਹੀਆਂ ਜੁਗਤਾਂ ਉੱਤੇ ਕੇਂਦਰਤ ਰੱਖਦੇ ਹਾਂ ਜੋ ਮੁਹਿੰਮਾਂ ਰਾਹੀਂ ਸਾਡੇ ਜਨ-ਸਧਾਰਨ ਆਗੂਆਂ ਦੀ ਸਮਰੱਥਾ ਦਾ ਨਿਰਮਾਣ ਕਰਦੀਆਂ ਹਨ ਜਿਸ ਵਿੱਚ ਮੁੱਦੇ ਦੀ ਪਛਾਣ, ਖੋਜ ਅਤੇ ਨੀਤੀ ਦਾ ਵਿਸ਼ਲੇਸ਼ਣ, ਸਿੱਧੀ ਵਕਾਲਤ ਅਤੇ ਲੌਬਿੰਗ ਕਰਨਾ, ਪਟੀਸ਼ਨਾਂ ਅਤੇ ਜਨ-ਸਧਾਰਨ ਲੌਬਿੰਗ ਕਰਨ ਦੀਆਂ ਸਬੰਧਿਤ ਜੁਗਤਾਂ ਅਤੇ ਚੋਣ-ਸਬੰਧੀ ਜਵਾਬਦੇਹੀ ਸ਼ਾਮਲ ਹੁੰਦੀ ਹੈ।

ਸਾਡੇ ਨਾਲ ਸੰਪਰਕ ਕਰੋ

ਦਫ਼ਤਰ ਦੀ ਥਾਂ ਅਤੇ ਡਾਕ ਪਤਾ:

OneAmerica
1225 S. Weller Street, Suite 430
Seattle, WA 98144

ਫੋਨ: 206-723-2203
ਫੈਕਸ: 206-826-0423
info@weareoneamerica.org

ਵਾਸ਼ਿੰਗਟਨ ਨਿਊ ਅਮਰੀਕਨਸ ਪ੍ਰੋਗਰਾਮ, ਵਾਸ਼ਿੰਗਟਨ ਰਾਜ ਅਤੇ OneAmerica ਦੇ ਵਿਚਕਾਰ ਇੱਕ ਗੈਰ-ਮੁਨਾਫ਼ਾ ਭਾਈਵਾਲੀ ਹੈ ਜੋ ਯੋਗ ਕਾਨੂੰਨੀ ਤੌਰ ‘ਤੇ ਸਥਾਈ ਵਸਨੀਕਾਂ ਦੀ ਅਮਰੀਕਾ ਦੇ ਨਾਗਰਿਕ ਬਣਨ ਵਿੱਚ ਮਦਦ ਕਰਨ ਲਈ ਮੁਫ਼ਤ ਸਹਾਇਤਾ ਪੇਸ਼ ਕਰਦੀ ਹੈ। ਹੋਰ ਜਾਣਕਾਰੀ ਲਈ, www.wanewamericans.org ‘ਤੇ ਜਾਓ ਜਾਂ 206-926-3924 ‘ਤੇ ਹੌਟਲਾਈਨ ਨੂੰ ਟੈਕਸਟ ਸੁਨੇਹਾ ਭੇਜੋ ਜਾਂ ਕਾਲ ਕਰੋ।